Religion


ਸਰਾਧ ਦਾ ਸਮਾਂ |True story by saint kabir das ji | story of saint kabir das ji | poetry saint kabir das ji | kabir ji with guru ramand ji |

ਸਰਾਧ ਦਾ ਸਮਾਂ .......

               ਕਬੀਰ ਜੀ ਬਚਪਨ ਤੋਂ ਹੀ ਅਸਧਾਰਨ ਬੁੱਧੀ ਦੇ ਸਨ | ਕਦੇ-ਕਦੇ ਤਰਕਾ ਨਾਲ ਉਹ ਆਪਣੇ ਗੁਰੂ ਰਾਮਾਨੰਦ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦੇ ਸਨ ਪਰ ਕਬੀਰ ਦੇ ਤਰਕਾ ਚ ਹਮੇਸ਼ਾ ਸਚਾਈ ਹੁੰਦੀ ਸੀ | ਇਸ ਲਈ ਰਾਮਾਨੰਦ ਨੂੰ ਉਹ ਬਹੁਤ ਪਿਆਰੇ ਸਨ |
           
             
                ਇਕ ਵਾਰ ਰਾਮਾਨੰਦ ਦੇ ਪਿਤਰਾਂ ਦਾ ਸਰਾਧ ਸੀ | ਸਰਾਧ ਚ ਪਿਤਰਾਂ ਦੀ ਪਸੰਦ ਦੀਆਂ ਚੀਜਾਂ ਬਣਾਉਣ ਦਾ ਨਿਯਮ ਸੀ | ਰਾਮਾਨੰਦ ਦੇ ਪਿਤਰਾਂ ਨੂੰ ਗਾਂ ਦਾ ਦੁੱਧ ਬਹੁਤ ਪਸੰਦ ਸੀ | ਇਸ ਲਈ ਉਹਨਾਂ ਨੇ ਕਬੀਰ ਜੀ ਨੂੰ ਗਾਂ ਦਾ ਦੁੱਧ ਲਿਆਉਣ ਲਈ ਭੇਜਿਆ | ਰਾਹ 'ਚ ਇਕ ਗਾਂ ਮਰੀ ਪਈ ਸੀ | ਕਬੀਰ ਜੀ ਨੇ ਉਸਦੇ ਮੂੰਹ ਅੱਗੇ ਘਾਹ ਰੱਖ ਦਿਤਾ ਤੇ ਉਸ ਕੋਲ ਭਾਂਡਾ ਲੈ ਕੇ ਖੜ੍ਹੇ  ਹੋ ਗਏ | ਉੱਧਰ ਸਰਾਧ ਦਾ ਸਮਾਂ ਲੰਘਿਆ ਜਾ ਰਿਹਾ ਸੀ | ਜਦੋ ਕਾਫੀ ਦੇਰ ਹੋ ਗਈ ਤੇ ਕਬੀਰ ਦੁੱਧ ਲੈ ਕੇ ਵਾਪਿਸ ਨਾ  ਆਏ, ਤਾ ਰਾਮਾਨੰਦ ਆਪਣੇ ਦੂਜੇ ਮੁਰੀਦਾਂ ਨਾਲ ਕਬੀਰ ਨੂੰ ਲੱਭਣ ਨਿੱਕਲੇ | ਮਰੀ ਹੋਈ ਗਾਂ ਕੋਲ਼ ਕਬੀਰ ਨੂੰ ਖੜ੍ਹਾ ਵੇਖ ਕੇ ਉਨ੍ਹਾਂ ਪੁੱਛਿਆ, "ਇੱਥੇ ਕੀ ਕਰ ਰਹੇ ਹੋ ?"
           ਕਬੀਰ ਜੀ ਬੋਲੇ, "ਗੁਰੂ ਜੀ, ਇਹ ਗਾਂ ਨਾ ਤਾਂ ਦੁੱਧ ਦੇ ਰਹੀ ਹੈ , ਨਾ ਹੀ ਘਾਹ ਖਾਂ ਰਹੀ ਹੈ |"
           ਰਾਮਾਨੰਦ ਨੇ ਕਬੀਰ ਜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੇ ਬੇਟਾ ਕਿਤੇ ਮਰੀ ਹੋਈ ਗਾਂ ਵੀ ਦੁੱਧ ਦਿੰਦੀ ਹੈ ਤੇ ਚਾਰਾ ਖਾਂਦੀ ਹੈ ?
        ਕਬੀਰ ਜੀ ਨੇ ਤੁਰੰਤ ਪੁੱਛਿਆ , "ਫਿਰ ਵਰ੍ਹਿਆਂ ਪਹਿਲਾਂ ਪਰਲੋਕ ਸਿਧਾਰੇ ਆਪ ਦੇ ਪਿਤਾ ਦੁੱਧ ਕਿਵੇਂ ਪੀਣਗੇ ?"
ਰਾਮਾਨੰਦ ਇਹ ਸੁਣਦੇ ਹੀ ਨਿਰਉੱਤਰ ਹੋ ਗਏ ਤੇ ਉਨ੍ਹਾਂ ਨੇ ਕਬੀਰ ਜੀ ਨੂੰ ਗਲ਼ ਲਾ ਲਇਆ | 

No comments:

Post a Comment